ਸਰੀ – ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਅੱਜ ਮੀਰੀ ਪੀਰੀ ਨਗਰ ਕੀਰਤਨ ਸਜਾਏ ਗਏ, ਜਿਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੰਗਤਾਂ ਨੇ ਬੇਮਿਸਾਲ ਉਤਸ਼ਾਹ ਦਿਖਾਇਆ। ਇਸ ਮੌਕੇ ‘ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਯਾਦਾਂ ਤੋਂ ਇਲਾਵਾ ਵੱਖ ਵੱਖ ਫਲੋਟ, ਸਿੱਖ ਸੰਸਥਾਵਾਂ, ਵਿਦਿਅਕ ਅਦਾਰੇ ਅਤੇ ਸੇਵਾਦਾਰ ਭਰਪੂਰ ਉਤਸ਼ਾਹ ਨਾਲ ਸ਼ਾਮਿਲ ਹੋਏ।
ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ ਤੇ ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਲੋਂ ਮੀਰੀ ਪੀਰੀ ਨਗਰ ਕੀਰਤਨ ਦੌਰਾਨ ਸਨਮਾਨਤ ਕੀਤਾ ਗਿਆ। ਮੇਅਰ ਨੂੰ ਇਸ ਸਨਮਾਨ ਉਹਨਾਂ ਵੱਲੋਂ 23 ਜੁਲਾਈ ਦੇ ਦਿਹਾੜੇ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨੇ ਜਾਣ ਅਤੇ ਗੁਰੂ ਨਾਨਕ ਜਹਾਜ ਨਾਂ ਦੀ ਬਹਾਲੀ ਲਈ ਕੀਤੇ ਉਪਰਾਲੇ ਲਈ ਦਿੱਤਾ ਗਿਆ। ਮੇਅਰ ਨੇ ਇਸ ਮੌਕੇ ‘ਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਉਹ ਸਿੱਖ ਭਾਈਚਾਰੇ ਦੀ ਹਮੇਸ਼ਾ ਰਿਣੀ ਰਹੇਗੀ। ਉਸਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਨਾਂ ਦਾ ਐਲਾਨ ਕਰਨਾ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ‘ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਮਸਾਇਟੀ ਬੀਸੀ ਕੈਨੇਡਾ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ ਦੇ ਨਾਂ ਦੀ ਬਹਾਲੀ ਲਈ ਸਮੁੱਚੇ ਯਤਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲਾਂ ਵੈਨਕੂਵਰ ਅਤੇ ਫਿਰ ਸਰੀ ਵੱਲੋਂ ਇਸ ਦਿਹਾੜੇ ਨੂੰ ਅਸਲੀਅਤ ਮੁਤਾਬਿਕ ਗੁਰੂ ਨਾਨਕ ਜਹਾਜ ਦਿਹਾੜਾ, ਐਲਾਨੇ ਜਾਣ ਤੇ ਖੁਸ਼ੀ ਪ੍ਰਗਟਾਈl ਸੰਸਥਾ ਦੀ ਸੇਵਾਦਾਰ ਭਾਈ ਰਾਜ ਸਿੰਘ ਭੰਡਾਲ ਨੇ ਸਰੀ ਸਿਟੀ ਵੱਲੋਂ ਪੇਸ਼ ਕੀਤਾ ਐਲਾਨਨਾਮਾ ਸੰਗਤਾਂ ਦੌਰਾਨ ਪੜ੍ਹ ਕੇ ਸੁਣਾਇਆ।
ਇਸਮਾਗਮ ਦਾ ਸੰਚਾਲਨ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਵੱਲੋਂ ਕੀਤਾ ਗਿਆ ਸਮਾਗਮ ਦੇ ਅਗਲੇ ਹਿੱਸੇ ਵਿੱਚ ਸਿੱਖ ਸੰਸਥਾਵਾਂ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਥ ਦੀ ਇੱਕਜੁੱਟਤਾ ਅਤੇ ਸਾਂਝ ਵਾਸਤੇ ਦ੍ਰਿੜ ਅਹਦ ਲੈਣ ਦੀ ਅਰਦਾਸ ਕੀਤੀ। ਇਹ ਸਮਾਗਮ ਇਤਿਹਾਸਿਕ ਯਾਦਗਾਰੀ ਅਤੇ ਪ੍ਰੇਰਨਾ ਸਰੋਤ ਹੋ ਨਿਬੜੇ।
ਮੀਰੀ ਪੀਰੀ ਨਗਰ ਕੀਰਤਨ ਮੌਕੇ ਸਰੀ ਦੀ ਮੇਅਰ ਬਰਿੰਡਾ ਲੌਕ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨੇ ਜਾਣ ‘ਤੇ ਕੀਤਾ ਗਿਆ ਸਨਮਾਨਿਤ
Reader Interactions
Leave a comment
NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.
Comments