• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪਹਿਲਵਾਨ ਕਰਤਾਰ ਸਿੰਘ ‘ਤੇ ਜਾਨਲੇਵਾ ਹਮਲਾ !

https://www.surreynewsbc.com/wp-content/uploads/2024/03/IMG_4491.jpg
GURBAJ SINGH BRAR
March 31, 2024 10:23pm

ਭਾਰਤ ਦੇ ਮੰਨੇ- ਪ੍ਰਮੰਨੇ ਪਹਿਲਵਾਨ ਕਰਤਾਰ ਸਿੰਘ ਉੱਪਰ ਹਮਲਾ ਹੋਣ ਦੀਆਂ ਖਬਰਾਂ ਹਨ। ਉਹ ਅੱਜ  ਭਿੱਖੀਵਿੰਡ ਦੀ ਅਨਾਜ ਮੰਡੀ ਵਿਚ ਪਹੁੰਚੇ ਸਨ । ਕੁਸ਼ਤੀ ਦੰਗਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਗੁੱਟਾਂ ਦਰਮਿਆਨ ਲੜਾਈ ਹੋਣ ਦੀ ਖਬਰ ਹੈ। ਲੜਾਈ ਦੌਰਾਨ ਆਪ ਆਗੂ ਤੇ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਉੱਪਰ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਨਾਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਕਰਤਾਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਕੁਝ ਹੋਰ ਸਾਥੀ ਵੀ ਜ਼ਖ਼ਮੀ ਹੋ ਗਏ। ਪਹਿਲਵਾਨ ਕਰਤਾਰ ਸਿੰਘ ਨੇ ਉਕਤ ਹਮਲੇ ਸਬੰਧੀ ਖੇਮਕਰਨ ਹਲਕੇ ਤੋਂ ਆਪ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਇੱਕ ਨੇੜਲੇ ਰਿਸ਼ਤੇਦਾਰ ਕਾਰਜ ਸਿੰਘ ਡਲੀਰੀ ਉੱਪਰ ਇਲਜ਼ਾਮ ਲਗਾਏ ਹਨ। ਹਾਲਾਂਕਿ ਕਾਰਜ ਸਿੰਘ ਨੇ ਪਹਿਲਵਾਨ ਕਰਤਾਰ ਸਿੰਘ ਉੱਪਰ ਆਪਣੇ ਸਾਥੀਆਂ ਸਮੇਤ ਉਸਦੇ ਲੜਕੇ ਦੀ ਦੁਕਾਨ ਉੱਪਰ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਨਾਲ ਹੀ ਉਸ ਨੇ ਆਪਣੇ ਲੜਕੇ ਤੇ ਦੁਕਾਨ ਦੇ ਚੌਧਰੀ ਨੂੰ ਜ਼ਖ਼ਮੀ ਕਰਨ ਦਾ ਵੀ ਦੋਸ਼ ਲਗਾਇਆ। ਪਹਿਲਵਾਨ ਕਰਤਾਰ ਸਿੰਘ ਦੇ ਗੁੱਟ ਉੱਪਰ ਸੱਟ ਵੱਜੀ ਹੈ । ਖੇਮਕਰਨ ਹਲਕੇ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਪਹਿਲਵਾਨ ਕਰਤਾਰ ਸਿੰਘ ਉੱਪਰ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਅਕਾਲੀ ਆਗੂ ਨੇ ਹਮਲੇ ਦੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਜਿਸ ਬਾਂਹ ਨਾਲ ਪਦਮਸ਼੍ਰੀ ਕਰਤਾਰ ਸਿੰਘ ਕਦੇ ਦੁਨੀਆਂ ਦੇ ਚੋਟੀ ਦੇ ਪਹਿਲਵਾਨਾਂ ਨੂੰ ਚਿੱਤ ਕਰਦੇ ਰਹੇ , ਉਹਨਾਂ ਦੀ ਉਹ ਬਾਂਹ ਦਾਤਰ ਮਾਰ ਕੇ ਬੁਰੀ ਤਰਾਂ ਵੱਢ ਦਿੱਤੀ ਗਈ ।  ਤਸਵੀਰ ਵਿੱਚ ਪਹਿਲਵਾਨ ਕਰਤਾਰ ਸਿੰਘ ਦੇ  ਗੁੱਟ ਅਤੇ ਹੱਥ ਉੱਪਰ ਪੱਟੀ ਬੰਨੀ ਹੋਈ ਦਿਖਾਈ ਦਿੰਦੀ ਹੈ ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Comments

  1. Baldev Randhawa says

    April 1, 2024 at 6:30 pm

    I agree with all the pre-conditions to join

  2. Baldev Randhawa says

    April 1, 2024 at 6:34 pm

    I agree all the pre conditions to join Surry news channel

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News