
ਦੇਵੀਦਾਸਪੁਰਾ ਪਿੰਡ ਦਾ ਰਹਿਣ ਵਾਲਾ ਸੀ ਨੌਜਵਾਨ
ਕੈਮਲੂਪਸ, ਬੀ.ਸੀ. – ਪੰਜਾਬ ਦੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਦੇ ਨੌਜਵਾਨ ਦਾ ਕੈਨੇਡਾ ‘ਚ ਗੋਲੀਆਂ ਮਾਰ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ।
ਸਿਮਰਨਜੀਤ ਸਿੰਘ ਸੰਧੂ (21) ਪੁੱਤਰ ਸੁਖਦੇਵ ਸਿੰਘ ਸੁੱਖਾ ਦੋਧੀ ਵਾਸੀ ਪਿੰਡ ਦੇਵੀਦਾਸਪੁਰਾ ਤਕਰੀਬਨ ਢਾਈ ਸਾਲ ਪਹਿਲਾ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ । ਬੀਤੇ ਦਿਨੀਂ ਕੈਨੇਡਾ ਪੁਲਿਸ ਵਲੋਂ ਮ੍ਰਿਤਕ ਸਿਮਰਨਜੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਫ਼ੋਨ ਕਰਕੇ ਉਸਦੇ ਕਤਲ ਬਾਰੇ ਦੱਸਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਸੰਧੂ (21) ਦੀ ਲਾਸ਼ ਕੈਮਲੂਪਸ ਸ਼ਹਿਰ ਦੇ ਜੰਗਲਾਂ ਵਿਚੋਂ ਮਿਲੀ ਹੈ, ਜਿਸ ਦੇ ਸਿਰ ‘ਚ ਗੋਲੀਆਂ ਵੱਜੀਆਂ ਹੋਈਆਂ ਸਨ।

Comments