• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday August 25, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਹੈਰੀਟੇਜ਼ ਹੋਟਲ ਦਾ ਕੀਤਾ ਉਦਘਾਟਨ, ਦੇਖੋ ਤਸਵੀਰਾਂ !

https://www.surreynewsbc.com/wp-content/uploads/2025/01/IMG_8776.jpeg
Staff Report
January 15, 2025 6:46am

ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿਖੇ ਪੰਜਾਬ ਦੇ ਪਹਿਲੇ ਹੈਰੀਟੇਜ ਬੁਟੀਕ ਹੋਟਲ ‘ਰਨ ਬਾਸ – ਦਿ ਪੈਲੇਸ’ (RAN BAAS The Palace) ਦਾ ਰਸਮੀ ਤੌਰ ‘ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ।

ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਹੋਟਲ ਜਿੱਥੇ ਪੰਜਾਬ ਵਾਸੀਆਂ ਲਈ ਡੈਸਟੀਨੇਸ਼ਨ ਵੈਡਿੰਗ ਅਤੇ ਹੋਰ ਪ੍ਰੋਗਰਾਮਾਂ ਲਈ ਇੱਕ ਪਸੰਦੀਦਾ ਸਥਾਨ ਬਣੇਗਾ, ਉੱਥੇ ਹੀ ਸੈਲਾਨੀਆਂ ਨੂੰ ਵੀ ਹੋਟਲ ‘ਚ ਸੂਬੇ ਦੀ ਨਿੱਘੀ ਮਹਿਮਾਨ ਨਿਵਾਜ਼ੀ ਦਾ ਆਨੰਦ ਦੇਖਣ ਨੂੰ ਮਿਲੇਗਾ। ਮੈਨੂੰ ਉਮੀਦ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆ ਕੇ ਨਿੱਘੀ ਮਹਿਮਾਨ ਨਿਵਾਜ਼ੀ ਅਤੇ ਪੰਜਾਬੀ ਸੱਭਿਆਚਾਰ ਦਾ ਆਨੰਦ ਮਾਣਨਗੇ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, “ਪਟਿਆਲਾ ਫੁਲਕਾਰੀਆਂ, ਬਾਗ਼ਾਂ ਅਤੇ ਰਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ। ਇਸ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਵਿਖੇ ਅੱਜ ਪਹਿਲੇ ਹੈਰੀਟੇਜ ਬੁਟੀਕ ਹੋਟਲ ‘ਰਨ ਬਾਸ – ਦਿ ਪੈਲੇਸ’ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਆਉਣ ਵਾਲੇ ਦਿਨਾਂ ‘ਚ ਕਪੂਰਥਲਾ ਦੇ ਰਾਜੇ ਦਾ ਪੈਲੇਸ ਵੀ ਤਿਆਰ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ।”

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਖੂਬਸੂਰਤ ਥਾਂਵਾਂ ਨੇ ਜੋ ਪੰਜਾਬ ਦੇ ਖ਼ਜ਼ਾਨੇ ਦਾ ਸ੍ਰੋਤ ਬਣ ਸਕਦੀਆਂ ਹਨ। ਬਦਕਿਸਮਤੀ ਨਾਲ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਅਸੀਂ ਟੂਰਿਜ਼ਮ ਵਿਭਾਗ ਨਾਲ ਮੀਟਿੰਗਾਂ ਕਰਕੇ ਇਨ੍ਹਾਂ ਥਾਂਵਾਂ ਨੂੰ ਖ਼ਜ਼ਾਨੇ ਦਾ ਸ੍ਰੋਤ ਬਣਾਇਆ ਤਾਂ ਜੋ ਲੋਕਾਂ ਦਾ ਪੈਸਾ ਲੋਕਾਂ ਦੀ ਸੇਵਾ ਵਿੱਚ ਲਗਾ ਸਕੀਏ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੱਕਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਡੇ ਕੋਲ ਜੈਪੁਰ, ਗੋਆ ਅਤੇ ਮੈਕਲੋਡਗੰਜ ਵਿੱਚ ਵੀ ਪੰਜਾਬ ਦੀ ਜ਼ਮੀਨ ਪਈ ਹੈ, ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ‘ਚ ਪੰਜਾਬੀਆਂ ਨੂੰ ਹੋਰ ਖ਼ੁਸ਼ਖਬਰੀ ਦੇਵਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ।

Share

Surrey City Centre Residents Raise Alarm Over Increasing Late-Night Vehicle Noise

Surrey Stands With Canada as U.S. Tariffs Escalate

ਖੋਸਾ ਫਾਰਮ ਸਰੀ ਵਿਖੇ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੇ ਬੰਨ੍ਹਿਆ ਸੁਰਾਂ ਦਾ ਰੰਗ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News
 

Loading Comments...