• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Monday February 9, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਰੀ ਵਿੱਚ ਅਣਚਾਹੀਆਂ ਵੱਡੀਆਂ ਵਸਤੂਆਂ ਚੁੱਕਣ ਵਿੱਚ ਆਏਗੀ ਤੇਜ਼ੀ, ਸਿਟੀ ਨੇ ਵਧੇਰੇ ਟਰੱਕ ਕੀਤੇ ਸ਼ਾਮਲ

https://www.surreynewsbc.com/wp-content/uploads/2026/02/IMG_3647.jpeg
ਸਟਾਫ ਰਿਪੋਰਟ
February 4, 2026 4:38pm

ਸਰੀ, ਬੀ.ਸੀ. – ਸਰੀ ਵਾਸੀ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਘਰ ਅਤੇ ਗੁਆਂਢ ਨੂੰ ਹੋਰ ਸਾਫ਼-ਸੁਥਰਾ ਬਣਾਕੇ ਸਕਦੇ ਹਨ,ਕਿਉਂਕਿ ਸ਼ਹਿਰ ਦੀ ਮੁਫ਼ਤ ਵੱਡੀਆਂ ਵਸਤੂਆਂ ਦੀ ਪਿਕਅੱਪ ਸਰਵਿਸ ਹੁਣ ਹੋਰ ਤੇਜ਼ ਕਰ ਦਿੱਤੀ ਗਈ ਹੈ। ਹੋਰ ਕਲੈਕਸ਼ਨ ਟਰੱਕ ਸ਼ਾਮਲ ਕੀਤੇ ਜਾਣ ਕਾਰਨ, ਨਿਵਾਸੀ ਹੁਣ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਪਿਕਅੱਪ ਤੈਅ ਕਰ ਸਕਦੇ ਹਨ। ਇਸ ਨਾਲ ਪੁਰਾਣਾ ਫ਼ਰਨੀਚਰ, ਘਰੇਲੂ ਉਪਕਰਨ (ਐਪਲਾਇੰਸ),ਗੱਦੇ ਅਤੇ ਇਲੈੱਕਟ੍ਰਾਨਿਕ ਸਮਾਨ ਵਰਗੀਆਂ ਭਾਰੀ ਵਸਤੂਆਂ ਨੂੰ ਜ਼ਿੰਮੇਵਾਰ ਢੰਗ ਨਾਲ ਨਿਪਟਾਉਣਾ ਹੋਰ ਵੀ ਆਸਾਨ ਹੋ ਗਿਆ ਹੈ।

ਹਰ ਘਰ ਸਾਲ ਵਿੱਚ ਵੱਧ ਤੋਂ ਵੱਧ ਛੇ ਵੱਡੀਆਂ ਵਸਤੂਆਂ ਚੁੱਕਣ ਲਈ ਬੁੱਕ ਕਰ ਸਕਦਾ ਹੈ, ਜਦਕਿ ਰਜਿਸਟਰਡ ਸੈਕੰਡਰੀ ਸੁਇਟ ਵਾਲੇ ਘਰ ਅੱਠ ਚੀਜ਼ਾਂ ਚੁਕਵਾਉਣ ਦੇ ਯੋਗ ਹੁੰਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਵਸਨੀਕਾਂ ਨੂੰ ਅਣਚਾਹੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਅਤੇ ਸੁਵਿਧਾਜਨਕ ਵਿਕਲਪ ਮੁਹੱਈਆ ਕਰਵਾਉਣਾ, ਸਰੀ ਨੂੰ ਸਾਫ਼ ਰੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਹੋਰ ਵਾਹਨ ਸ਼ਾਮਲ ਕੀਤੇ ਹਨ ਤਾਂ ਜੋ ਨਿਵਾਸੀ ਹੋਰ ਵੀ ਜਲਦੀ ਪਿਕਅੱਪ ਤੈਅ ਕਰ ਸਕਣ ਅਤੇ ਗ਼ੈਰਕਾਨੂੰਨੀ ਡੰਪਿੰਗ ਲਈ ਕੋਈ ਬਹਾਨਾ ਨਾ ਰਹੇ।”

ਸਰੀ ਵਾਸੀ ਆਨਲਾਈਨ surrey.ca/largeitems ‘ਤੇ ਜਾਂ 604-590-7289 ‘ਤੇ ਕਾਲ ਕਰ (3 ਦਬਾ ਕੇ) ਵੱਡੀਆਂ ਵਸਤੂਆਂ ਚੁੱਕਣ ਦੀ ਸਰਵਿਸ ਬੁੱਕ ਕਰ ਸਕਦੇ ਹਨ। ਬਿਨਾਂ ਬੁਕਿੰਗ ਦੇ ਕਰਬ ‘ਤੇ ਰੱਖੀਆਂ ਗਈਆਂ  ਚੀਜਾਂ  ਨੂੰ ਗ਼ੈਰਕਾਨੂੰਨੀ ਤੌਰ ‘ਤੇ ਸੁੱਟਿਆ ਹੋਇਆ ਸਮਾਨ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਜੁਰਮਾਨਾ ਹੋ ਸਕਦਾ ਹੈ।

ਵੱਡੀ ਮਾਤਰਾ ਵਿੱਚ ਜਾਂ ਤੁਰੰਤ ਨਿਪਟਾਰੇ ਲਈ, ਵਸਨੀਕ ਸਰੀ ਦੀਆਂ ਦੋ ਰੀਸਾਈਕਲਿੰਗ ਅਤੇ ਰਹਿੰਦ-ਖੂੰਹਦ ਦੀਆਂ ਸਹੂਲਤਾਂ: ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੈਸਟ ਸੈਂਟਰ  (154 ਸਟਰੀਟ – 67 ਐਵਿਨਿਊ) ਅਤੇ ਉੱਤਰੀ ਸਰੀ ਰੀਸਾਈਕਲਿੰਗ ਐਂਡ ਵੈਸਟ ਸੈਂਟਰ (9770 -192 ਸਟਰੀਟ) ਵਿਖੇ ਅਣਚਾਹੀਆਂ ਚੀਜ਼ਾਂ ਨੂੰ ਮੁਫ਼ਤ ਜਾਂ ਘੱਟ ਕੀਮਤ ‘ਤੇ ਛੱਡ ਸਕਦੇ ਹਨ।

ਵੱਡੀਆਂ ਵਸਤੂਆਂ ਦੀ ਪਿਕਅੱਪ ਸੇਵਾ ਜਾਂ ਸਥਾਨਕ ਰੀਸਾਈਕਲਿੰਗ ਅਤੇ ਰਹਿੰਦ-ਖੂੰਹਦ ਦੀਆਂ ਸਹੂਲਤਾਂ ਦੀ ਵਰਤੋਂ ਕਰਕੇ, ਵਸਨੀਕ ਸਰੀ ਦੇ ਆਂਢ -ਗੁਆਂਢ ਨੂੰ ਸਾਫ਼–ਸੁੱਥਰਾ ਅਤੇ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਪਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ, surrey.ca/largeitems ‘ਤੇ ਜਾਓ।

 

Share

Mark Carney Calls for Swift Parliamentary Action After Meeting with Pierre Poilievre

MLA Mandeep Dhaliwal Highlights CityReach Food Program, Calls for Action on Food Security

Mayor Welcomes Provincial Action on Surrey Extortion Crisis, Calls for Federal Support

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News