• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday February 28, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਪੜ੍ਹੋ, ਬੀ.ਸੀ. ਵਿੱਚ ਪਹਿਲੀ ਮਾਰਚ ਤੋਂ ਕਿਹੜੀਆਂ ਦਵਾਈਆਂ ਮਿਲਣਗੀਆਂ ਮੁਫ਼ਤ !

https://www.surreynewsbc.com/wp-content/uploads/2026/02/IMG_4014.jpeg
ਹਰਦਮ ਮਾਨ
February 28, 2026 1:51pm

ਸਰੀ, 27 ਫਰਵਰੀ (ਹਰਦਮ ਮਾਨ) – ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਨੈਸ਼ਨਲ ਫਾਰਮਾਕੇਅਰ ਯੋਜਨਾ‘ (Plan NP) ਤਹਿਤ ਡਾਇਬੀਟੀਜ਼ (ਸ਼ੂਗਰ) ਅਤੇ ਮੀਨੋਪੌਜ਼ ਹਾਰਮੋਨ ਥੈਰੇਪੀ ਦੀਆਂ ਦਵਾਈਆਂ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਨਵੀਂ ਸਹੂਲਤ ਐਤਵਾਰ, 1 ਮਾਰਚ 2026 ਤੋਂ ਲਾਗੂ ਹੋ ਰਹੀ ਹੈ। ਸੂਬਾਈ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਵੀਰਵਾਰ ਨੂੰ ਇਸ ਇਤਿਹਾਸਕ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ ਜੋ ਹੁਣ ਕੀਮਤ ਦੀ ਚਿੰਤਾ ਕੀਤੇ ਬਿਨਾਂ ਜ਼ਰੂਰੀ ਦਵਾਈਆਂ ਲੈ ਸਕਣਗੇ। ਇਹ ਯੋਜਨਾ ਲੱਖਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਬੀ.ਸੀ. ਪਹਿਲਾਂ ਹੀ ਮੁਫ਼ਤ ਗਰਭ ਨਿਰੋਧਕ ਦਵਾਈਆਂ ਦੇਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਚੁੱਕਾ ਹੈ ਅਤੇ ਇਹ ਨਵਾਂ ਵਿਸਥਾਰ ਉਸੇ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ।

ਇਸ ਯੋਜਨਾ ਨੂੰ ਲਾਗੂ ਕਰਨ ਲਈ 6 ਮਾਰਚ 2025 ਨੂੰ ਬੀ.ਸੀ. ਸਰਕਾਰ ਅਤੇ ਕੈਨੇਡਾ ਦੀ ਸੰਘੀ ਸਰਕਾਰ ਵਿਚਾਲੇ ਇੱਕ ਅਹਿਮ ਸਮਝੌਤਾ ਹੋਇਆ ਸੀ। ਇਸ ਤਹਿਤ ਕੇਂਦਰ ਸਰਕਾਰ ਤਿੰਨ ਸਾਲਾਂ ਦੌਰਾਨ 670 ਮਿਲੀਅਨ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਏਗੀ। ਇਸ ਫੰਡਿੰਗ ਦੇ ਤਹਿਤ ਟਾਈਪ 1 ਅਤੇ ਟਾਈਪ 2 ਡਾਇਬੀਟੀਜ਼ ਦੀਆਂ ਸਾਰੀਆਂ ਯੋਗ ਦਵਾਈਆਂ, ਗਰਭ ਨਿਰੋਧਕ (Contraceptives)ਦਵਾਈਆਂ ਅਤੇ ਮੀਨੋਪੌਜ਼ ਹਾਰਮੋਨ ਥੈਰੇਪੀ (Menopausal Hormone Therapy) ‘ਤੇ 100 ਫੀਸਦੀ ਕਵਰੇਜ ਮਿਲੇਗੀ।

ਇਸ ਸਹੂਲਤ ਦਾ ਲਾਭ ਲੈਣ ਦਾ ਤਰੀਕਾ ਬਾਕੀ ਬੀ.ਸੀ. ਫਾਰਮਾਕੇਅਰ ਯੋਜਨਾਵਾਂ ਵਾਂਗ ਹੀ ਹੋਵੇਗਾ। ਲੋਕਾਂ ਨੂੰ ਕਿਸੇ ਵੱਖਰੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਮੈਡੀਕਲ ਸਰਵਿਸਿਜ਼ ਪਲਾਨ (MSP) ਵਿੱਚ ਸ਼ਾਮਲ ਨਾਗਰਿਕ ਆਪਣੀ ਦਵਾਈ ਦੀ ਪਰਚੀ (Prescription) ਅਤੇ ਬੀ.ਸੀ. ਸਰਵਿਸਿਜ਼ ਕਾਰਡ ਫਾਰਮੇਸੀ ਕਾਊਂਟਰ ‘ਤੇ ਦਿਖਾ ਕੇ ਮੁਫ਼ਤ ਦਵਾਈ ਪ੍ਰਾਪਤ ਕਰ ਸਕਦੇ ਹਨ।

 

Share

Canada Launches 13 New University Partnerships During PM’s India Visit

Surrey Advances Historic Wave of Capital Projects, No Major Cuts in Upcoming Budget: Mayor Brenda Locke

BC minimum wage increasing to $18.25 per hour effective June 1, 2026

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News