ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੀਤਾ ਸਵਾਗਤ; ਯਾਤਰੀਆਂ ਨੇ ਜਤਾਈ ਖੁਸ਼ੀ
ਅੰਮ੍ਰਿਤਸਰ, 16 ਸਤੰਬਰ 2025: ਸ੍ਰੀ ਗੁਰੂ ਰਾਮਦਾਸ ਜੀਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਯਾਤਰੀ ਹੁਣ ਇਮੀਗ੍ਰੇਸ਼ਨ ਲਈ ਲੰਬੀਆਂ ਲਾਈਨਾਂ ਤੋਂ ਬਚ ਸਕਣਗੇ । ਹਵਾਈ ਅੱਡੇ ‘ਤੇ ਫਾਸਟ ਟ੍ਰੈਕ ਇਮੀਗ੍ਰੇਸ਼ਨ / ਟਰੱਸਟਡ ਟ੍ਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ।ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਸ ਵਿਸ਼ਵ– ਪੱਧਰੀ ਸਹੂਲਤ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ, ਜਿਸ ਦੇ ਤਹਿਤ ਹਵਾਈ ਅੱਡੇ ‘ਤੇ ਹੁਣ ਅੱਠ ਆਟੋਮੈਟਿਡ ਈ–ਗੇਟ —ਚਾਰ ਆਗਮਨ ਲਈ ਅਤੇ ਚਾਰ ਰਵਾਨਗੀ ਲਈ — ਲਗਾਏ ਗਏ ਹਨ ਜਿਨ੍ਹਾਂ ਰਾਹੀਂ ਯਾਤਰੀ ਸਿਰਫ ਕੁਝ ਸਕਿੰਟਾਂ ‘ਚ ਬਾਇਓਮੈਟਰਿਕ ਤਸਦੀਕ ਨਾਲ ਇਮੀਗ੍ਰੇਸ਼ਨ ਕਲੀਅਰ ਕਰ ਸਕਣਗੇ ।
ਯਾਤਰੀ ਇਸ ਲਈ ਆਨਲਾਈਨਰਜਿਸਟ੍ਰੇਸ਼ਨ ftittp.mha.gov.in ‘ਤੇ ਕਰ ਸਕਦੇ ਹਨ।ਇੱਕ ਵਾਰ ਰਜਿਸਟ੍ਰੇਸ਼ਨ ਅਤੇ ਬਾਇਓਮੈਟਰਿਕ ਡਾਟਾ ਹਵਾਈ ਅੱਡੇ ਜਾਂ ਐੱਫ.ਆਰ.ਆਰ.ਓ ਦਫ਼ਤਰ ‘ਚ ਦਰਜ ਹੋਣ ਤੋਂ ਬਾਅਦ ਇਹ ਸੁਵਿਧਾ ਪੰਜ ਸਾਲ ਜਾਂ ਪਾਸਪੋਰਟ ਦੀ ਮਿਆਦ ਖ਼ਤਮ ਹੋਣ ਤੱਕ ਵਰਤੀ ਜਾ ਸਕਦੀ ਹੈ। ਇਹ ਸਹੂਲਤ ਭਾਰਤੀ ਪਾਸਪੋਰਟ ਧਾਰਕਾਂ ਅਤੇ ਓ.ਸੀ.ਆਈ ਕਾਰਡ ਧਾਰਕਾਂ ਲਈ ਮੁਫ਼ਤ ਉਪਲਬਧ ਹੈ।
ਇਸ ਨਵੀਂ ਸਹੂਲਤ ਦਾ ਸਵਾਗਤ ਕਰਦੇ ਹੋਏ, ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ, “ਅੰਮ੍ਰਿਤਸਰ ਲਈ ਇਹ ਇਕ ਇਤਿਹਾਸਕ ਕਦਮ ਹੈ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਇੰਮੀਗ੍ਰੇਸ਼ਨ ਪ੍ਰਕਿਰਿਆ ਹੋਰ ਤੇਜ਼, ਸੁਚਾਰੂ, ਆਸਾਨ ਅਤੇ ਬਿਨਾਂ ਤਣਾਅ ਵਾਲੀ ਹੋਵੇਗੀ। ਇਸ ਰਾਹੀਂ ਯਾਤਰੀਆਂ ਨੂੰਇਮੀਗ੍ਰੇਸ਼ਨ ਕਾਊਂਟਰਾਂ ‘ਤੇ ਖੜ੍ਹਾ ਨਹੀਂ ਹੋਣਾ ਪਵੇਗਾ ਅਤੇ ਬਿਨਾਂਬੇਵਜ੍ਹਾ ਸਵਾਲਾਂ ਤੋਂ ਬਚਦੇ ਹੋਏ ਕਰੀਬ ਇੱਕ ਘੰਟਾ ਸਮਾਂਬਚਾਇਆ ਜਾ ਸਕੇਗਾ। ਦੋਹਾ, ਦੁਬਈ, ਸ਼ਾਰਜਾਹ, ਮਿਲਾਨ, ਕੁਆਲਾਲੰਪੁਰ, ਸਿੰਗਾਪੁਰ, ਬੈਂਕਾਕ, ਲੰਡਨ ਅਤੇ ਬਰਮਿੰਘਮਵਰਗੇ ਸਥਾਨਾਂ ਲਈ ਉਡਾਣ ਭਰਨ ਵਾਲੇ ਅੰਤਰਰਾਸ਼ਟਰੀਯਾਤਰੀ ਸਿੱਧੇ ਤੌਰ ‘ਤੇ ਇਸਦਾ ਲਾਭ ਲੈਣਗੇ।”
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰਅਤੇ ਅਮਰੀਕਾ ਨਿਵਾਸੀ ਸਮੀਪ ਸਿੰਘ ਗੁਮਟਾਲਾ ਨੇ ਅੱਗੇਕਿਹਾ, “ਐਨ.ਆਰ.ਆਈਜ਼ ਜਿੰਨ੍ਹਾਂ ਵਿੱਚ ਓ.ਸੀ.ਆਈ ਕਾਰਡਧਾਰਕ ਅਤੇ ਗ੍ਰੀਨ ਕਾਰਡ ਵਾਲੇ ਭਾਰਤੀ ਪਾਸਪੋਰਟ ਧਾਰਕ ਜੋਅਮਰੀਕਾ, ਕੈਨੇਡਾ ਜਾਂ ਹੋਰਨਾਂ ਦੇਸ਼ਾਂ ਦੇ ਪਰਮਾਨੈਂਟ ਰੈਜ਼ੀਡੈਂਟ(ਪੀਆਰ) ਦਾ ਦਰਜਾ ਰੱਖਦੇ ਹਨ, ਉਨ੍ਹਾਂ ਲਈ ਇਹ ਵੱਡੀਰਾਹਤ ਹੈ। ਹੁਣ ਨਾ ਤਾਂ ਲੰਬੀਆਂ ਲਾਈਨਾਂ ਵਿੱਚ ਇੰਤਜ਼ਾਰਕਰਨਾ ਪਵੇਗਾ ਅਤੇ ਨਾ ਹੀ ਸਵਾਲਾਂ ਨਾਲ ਦੇਰੀ ਹੋਵੇਗੀ।ਯਾਤਰੀਆਂ ਨੂੰ ਅੰਮ੍ਰਿਤਸਰ ‘ਤੇ ਹੁਣ ਇਕ ਵਿਸ਼ਵ–ਪੱਧਰੀ ਅਤੇਬਿਨਾਂ ਝੰਜਟ ਵਾਲੀ ਇਮੀਗ੍ਰੇਸ਼ਨ ਪ੍ਰਕਿਰਿਆ ਮਿਲੇਗੀ।”
ਕਾਮਰਾ ਅਤੇ ਗੁਮਟਾਲਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿਹਵਾਈ ਅੱਡੇ ‘ਤੇ ਪਹਿਲਾਂ ਤੋਂ ਹੀ ਲਗਾਏ ਗਏ ਇਨਲਾਈਨਬੈਗੇਜ ਸਕ੍ਰੀਨਿੰਗ ਸਿਸਟਮ ਨੂੰ ਵੀ ਬਿਨਾਂ ਹੋਰ ਦੇਰੀ ਤੋਂ ਚਾਲੂਕੀਤਾ ਜਾਵੇ ਤਾਂ ਜੋ ਯਾਤਰੀਆਂ ਨੂੰ ਆਧੁਨਿਕ ਸੁਵਿਧਾਵਾਂ ਦਾਪੂਰਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਉਹਨਾਂ ਨੇ ਅਥਾਰਟੀਨੂੰ ਹਵਾਈ ਅੱਡੇ ‘ਤੇ “ਡਿਜੀ ਯਾਤਰਾ ਸਿਸਟਮ” ਦੀ ਸਹੂਲਤਵੀ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਜਿਸ ਨਾਲਯਾਤਰੀਆਂ ਲਈ ਉਡੀਕ ਸਮਾਂ ਘਟੇਗਾ। ਇਹ ਇਕਆਧੁਨਿਕ, ਬਿਨਾਂ ਸੰਪਰਕ ਵਾਲੀ ਬਾਇਓਮੈਟਰਿਕ ਅਤੇਚਿਹਰਾ ਪਹਿਚਾਣ ਕਰਨ ਵਾਲੀ ਪ੍ਰਣਾਲੀ ਹੈ, ਜੋ ਭਾਰਤ ਦੇ ਕਈਹਵਾਈ ਅੱਡਿਆਂ ‘ਤੇ ਸਫਲਤਾਪੂਰਵਕ ਸ਼ੁਰੂ ਕੀਤੀ ਜਾ ਚੁੱਕੀਹੈ।
Comments