• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday April 3, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਸਿਟੀ ਕੌਂਸਲ ਚੋਣਾਂ ਲਈ ਕੰਜਰਵੇਟਿਵ ਪਾਰਟੀ ਆਫ ਸਰੀ ਵੱਲੋਂ ਆਪਣੇ 6 ਉਮੀਦਵਾਰਾਂ ਦਾ ਐਲਾਨ

https://www.surreynewsbc.com/wp-content/uploads/2026/02/IMG_3872.jpeg
ਸੰਦੀਪ ਸਿੰਘ ਧੰਜੂ
February 13, 2026 9:52pm

ਸਰੀ, 12 ਫਰਵਰੀ (ਸੰਦੀਪ ਸਿੰਘ ਧੰਜੂ)- ਆਗਾਮੀ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਕੰਜਰਵੇਟਿਵ ਪਾਰਟੀ ਆਫ ਸਰੀ ਵੱਲੋਂ ਆਪਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ। ਪਾਇਲ ਬਿਜਨਸਮੈਨ ਸੈਂਟਰ ਦੇ ਐਮਪ੍ਰੈਸ ਬੈਂਕੁਇਟ ਹਾਲ ਵਿੱਚ ਰੱਖੇ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਨਾਂ ਉਮੀਦਵਾਰਾਂ ਦਾ ਐਲਾਨ ਕੇਰੀ ਲਿਨ ਫਾਇਂਡਲੇ ਵੱਲੋਂ ਕੀਤਾ ਗਿਆ। ਇਨਾਂ ਉਮੀਦਵਾਰਾਂ ਵਿੱਚ ਰਸਿੰਦਰ ਕੌਰ ਰੰਮੀ, ਚੇਨਈ ਕਲੋਕ, ਲੀਟਾ ਕਾਬਲ, ਹੌਲੀ ਵਰਚੇਰੇ, ਜਿਆਂ ਯੂ ਅਤੇ ਰਿਕੀ ਬਾਜਵਾ ਸ਼ਾਮਿਲ ਹਨ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਹਾਜਰ ਲੋਕਾਂ ਨਾਲ ਇਨਾਂ ਦੀ ਜਾਣ-ਪਛਾਣ ਦੌਰਾਨ ਇਕੱਤਰ ਲੋਕਾਂ ਵੱਲੋਂ ਤਾੜੀਆਂ ਨਾਲ ਪੂਰੀ ਗਰਮਜੋਸ਼ੀ ਵਿੱਚ ਸੁਆਗਤ ਕੀਤਾ ਗਿਆ। ਇਨਾਂ ਉਮੀਦਵਾਰਾਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ ਇਨਾਂ ਚੋਣਾਂ ਲਈ ਉਹਨਾਂ ਦਾ ਦ੍ਰਿਸ਼ਟੀਕੋਣ ਪੇਸ਼ੇਵਰ ਰਾਜਨੀਤੀ ਨਾਂ ਹੋ ਕੇ ਜਬਰੀ ਵਸੂਲੀ, ਸੜਕ ਸੁਰੱਖਿਆ ਅਤੇ ਲੋਕਾਂ ਉਤੇ ਟੈਕਸ ਘਟਾਉਣ ਵਰਗੇ ਸਥਾਨਕ ਗੰਭੀਰ ਮੁੱਦਿਆਂ ਨੂੰ ਉਭਾਰਨਾ ਹੋਵੇਗਾ। ਪਾਰਟੀ ਬੁਲਾਰੇ ਨੇ ਦੱਸਿਆ ਕਿ ਇਨਾਂ 6 ਉਮੀਦਵਾਰਾਂ ਤੋਂ ਬਾਅਦ ਬਾਕੀ 2 ਉਮੀਦਵਾਰਾਂ ਅਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਦੇ ਨਾਵਾਂ ਦਾ ਐਲਾਨ ਆਉਂਦੇ ਦਿਨਾਂ ਵਿੱਚ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸਰੀ ਸਿਟੀ ਕੌਂਸਲ ਦੀਆਂ ਚੋਣਾਂ ਇਸੇ ਸਾਲ ਦੇ ਅਕਤੂਬਰ ਮਹੀਨੇ ਵਿੱਚ ਹੋਣ ਜਾ ਰਹੀਆਂ ਹਨ।

Share

‘ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ‘- ਅਟਾਰਨੀ ਜਨਰਲ ਨਿੱਕੀ ਸ਼ਰਮਾਂ

Canada Updates Super Visa Rules, Eases Income Requirements for Families

Get Your Passport in 30 Days — or It’s Free

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News