ਅੱਜ 28 ਅਪ੍ਰੈਲ ਨੂੰ, ਆਓ ਵੋਟ ਦਾ ਹੱਕ ਜ਼ਰੂਰ ਵਰਤੀਏ, ਪਰ ਵਰਤੀਏ ਸੁਚੇਤ ਹੋ ਕੇ!
78 ਸਾਲ ਪਹਿਲਾਂ ਕੈਨੇਡਾ ਵਿੱਚ ਸਾਨੂੰ ਵੋਟ ਪਾਉਣ ਦਾ ਹੱਕ ਅਪਰੈਲ 1947 ਨੂੰ ਹੋਇਆ ਸੀ। ਇਸ ਸਦਕਾ ਹੀ ਅਸੀਂ ਤੇ ਸਾਡੇ ਪਰਿਵਾਰ ਇੱਥੇ ਹਾਂ ਤੇ ਸਾਡੇ ਮੰਤਰੀ, ਐਮਐਲਏ, ਐਮਪੀ ਪਾਰਲੀਮੈਂਟ ਅਤੇ ਅਸੰਬਲੀਆਂ ‘ਚ ਬੈਠੇ ਹਨ। ਆਓ ਆਪਣੇ ਵੱਡਿਆਂ ਦੇ ਸ਼ੁਕਰਗੁਜ਼ਾਰ ਹੋਈਏ ਅਤੇ ਵੋਟ ਦਾ ਹੱਕ ਦਿਵਾਉਣ ਵਾਲੇ ਮਹਾਨ ਬਜ਼ੁਰਗਾਂ ਦੇ ਧੰਨਵਾਦੀ ਬਣੀਏ ਅਤੇ ਆਪਣੇ ਵੋਟ ਪਾਉਣ ਦੇ ਹੱਕ ਦਾ ਅੱਜ ਜਰੂਰ ਇਸਤੇਮਾਲ ਕਰੀਏ!
*ਕੈਨੇਡਾ ਚ ਵੋਟ ਪਾਉਣ ਦਾ ਹੱਕ ਲੰਮੇ ਸੰਘਰਸ਼ ਨਾਲ ਮਿਲਿਆ ਹੈ। ਇਸ ਉਪਰਾਲੇ ਲਈ ਭਾਈ ਨਗਿੰਦਰ ਸਿੰਘ ਗਿੱਲ ਪਿੰਡ ਚੂਹੜ ਚੱਕ ਅਤੇ ਸਾਰੇ ਸੰਘਰਸ਼ੀ ਲੋਕਾਂ ਦਾ ਧੰਨਵਾਦ ਹੈ।
ਸਮੇਂ ਦੀ ਨਸਲਵਾਦੀ ਕੈਨੇਡੀਅਨ ਸਰਕਾਰ ਨੇ ਨੇ 27 ਮਾਰਚ 1907 ਵਿੱਚ ਸਾਡੇ ਵਡੇਰਿਆਂ ਤੋਂ ਇਹ ਹੱਕ ਖੋਹ ਲਿਆ ਸੀ।
* ਚਾਲੀ ਸਾਲਾਂ ਦੇ ਸੰਘਰਸ਼ ਮਗਰੋਂ 2 ਅਪ੍ਰੈਲ 1947 ਨੂੰ ਇਹ ਹੱਕ ਸਾਡੇ ਵਡੇਰਿਆਂ ਦੀ ਮਿਹਰਬਾਨੀ ਸਦਕਾ ਮੁੜ ਹਾਸਲ ਹੋਇਆ।
* ਅੱਜ ਕੈਨੇਡਾ ਭਰ ਵਿੱਚ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ।
* ਆਪਣੇ ਹੱਕ ਦਾ ਸਹੀ ਇਸਤੇਮਾਲ ਕਰਦਿਆਂ, ਆਪਣੀ ਕੀਮਤੀ ਵੋਟ ਯੋਗ ਵਿਅਕਤੀਆਂ ਨੂੰ ਲਾਜ਼ਮੀ ਪਾਓ।
*ਉਨ੍ਹਾਂ ਵਿਅਕਤੀਆਂ ਨੂੰ ਚੁਣੋ, ਜੋ ਸਾਡੇ ਲਈ ਸੁਰੱਖਿਅਤ ਮਾਹੌਲ ਸੁਰੱਖਿਅਤ ਆਲਾ ਦੁਆਲਾ, ਸਕੂਲ ਅਤੇ ਜਨਤਕ ਥਾਵਾਂ ਦੀ ਜ਼ਿੰਮੇਵਾਰੀ ਲੈਣ।
*ਜੋ “ਨਿੱਜੀ ਵਿਕਾਸ” ਦੀ ਥਾਂ “ਜਨਤਕ ਵਿਕਾਸ” ਨੂੰ ਪਹਿਲ ਦੇਣ।
ਜਿੰਨਾਂ ਨਸਲਵਾਦੀ , ਫਿਰਕੂ ਅਤੇ ਸੱਜੇ ਪੱਖੀ ਤਾਕਤਾਂ ਨੇ ਸਾਡੇ ਤੋਂ ਵੋਟ ਦਾ ਹੱਕ ਖੋਹਿਆ, ਉਹ ਸਾਡੀ ਵੋਟ ਦੀਆਂ ਹੱਕਦਾਰ ਨਹੀਂ !
* ਜੋ ਹਿੰਸਾ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਯੋਗ ਪ੍ਰਸ਼ਾਸਨ ਮੁਹੱਈਆ ਕਰਨ।
*ਸਾਨੂੰ ਆਪਣੀ ਕੀਮਤੀ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।
*ਘਰੇ ਬੈਠ ਕੇ ਸਿਰਫ ਨੁਕਤਾਚੀਨੀ ਕਰਨਾ ਕਾਫ਼ੀ ਨਹੀਂ।
*ਆਓ ਆਪੋ -ਆਪਣੇ ਇਲਾਕੇ ਦੇ ਯੋਗ ਅਤੇ ਉਚਿਤ ਉਮੀਦਵਾਰਾਂ ਨੂੰ ਜ਼ਰੂਰ ਚੁਣੋ!
*ਵਿਦੇਸ਼ੀ ਦਖਲਅੰਦਾਜ਼ੀ ਨੂੰ ਨੱਥ ਪਾਉਣ ਦਾ ਵਧੀਆ ਢੰਗ :”ਵੋਟ”
Pritam Singh says
Good progressive thinking