ਸਰੀ – ਸਥਾਨਕ ਸੀ – ਫੇਸ ਫੋਕ ਆਰਟ ਐਂਡ ਕਲਚਰ ਸੁਸਾਇਟੀ ਵੱਲੋਂ ਕਰਵਾਇਆ ਗਿਆ ਪਹਿਲਾ ਸਮਾਗਮ ਸਫ਼ਲ ਹੋ ਨਿੱਬੜਿਆ। ਇਸ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕ ਨਾਚਾਂ ਦੀ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਨਾਲ ਉਨ੍ਹਾਂ ਦੇ ਵਿਲੱਖਣ ਸੱਭਿਆਚਾਰ ਦੀ ਝਲਕ ਵੀ ਦੇਖਣ ਨੂੰ ਮਿਲੀ।
ਸੰਸਥਾ ਦੇ ਰੂਹੇ ਰਵਾਂ ਕੰਵਲਜੀਤ ਮਾਨਾਂਵਾਲਾ, ਭੁਪਿੰਦਰ ਲੱਧੜ, ਅਮ੍ਰਿੰਤਪਾਲ ਢੋਟ , ਪਰਮਿੰਦਰ ਧਾਲੀਵਾਲ, ਸ੍ਰੀਕਾਂਤ ਮੋਗੂਲਾਲਾ ,ਲੀਜ਼ਾ ਫੈਲਚਰ, ਮੈਡੀਸਨ ਫਲੈਚਰ, ਪਲਕਦੀਪ ਕੌਰ ਤੇ ਤਨਵੀਰ ਸਿੰਘ ਦੇ ਯਤਨਾਂ ਸਦਕਾ ਪਲੇਠੇ ਸਮਾਗਮ ਵਿਚ ਪੰਜਾਬੀ, ਯੂਕਰੇਨੀ, ਕੋਰੀਅਨ, ਚੀਨੀ, ਜਾਪਾਨੀ, ਅਫਗਾਨੀ, ਅਫਰੀਕੀ, ਮੈਕਸੀਕਨ, ਵੈਂਜੂਏਲਾ, ਬੁਲਗਾਰੀਆ ਤੇ ਮੂਲਨਿਵਾਸੀਆ ਦੇ ਸੱਭਿਆਚਾਰ ਦੇ ਨਿਵੇਕਲੇ ਰੰਗ ਵੇਖਣ ਨੂੰ ਮਿਲੇ ।
ਇਸ ਸਮਾਗਮ ਵਿੱਚ ਸਿਆਸੀ ਆਗੂਆਂ, ਕਲਾਕਾਰਾਂ, ਪੱਤਰਕਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਸੀਨੀਅਰ ਲਿਬਰਲ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ, ਕੰਸਰਵੇਟਿਵ ਐਮ ਪੀ ਸੁਖਮਨ ਗਿੱਲ, ਸਿੱਖਿਆ ਮੰਤਰੀ ਜੈਸੀ ਸੁੰਨੜ, ਐਮ ਐਲ ਏ ਮਨਦੀਪ ਧਾਲੀਵਾਲ, ਸਾਬਕਾ ਮੰਤਰੀ ਗੈਰੀ ਬੈਗ, ਐਮ ਐਲ ਏ ਆਮਨਾ ਸ਼ਾਹ, ਐਮ ਐਲ ਏ ਸਟਰਕੋ, ਡੈਲਟਾ ਮੇਅਰ ਜੌਰਜ ਹਾਰਵੀ ਤੋਂ ਇਲਾਵਾ ਉੱਘੇ ਕਾਰੋਬਾਰੀ ਅਵਤਾਰ ਸਿੰਘ ਰਾਜਾ ਗਿੱਲ, ਕ੍ਰਿਪਾਲ ਮਾਂਗਟ, ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਉਘੇ ਰੀਐਲਟਰ ਆਈਕ ਸੇਖੋਂ, ਬਿੱਲਾ ਗਿੱਲ ਸੁਪਰ ਡੀਲ ਫਰਨੀਚਰ, ਪ੍ਰੋ ਗੋਪਾਲ ਸਿੰਘ ਬੁੱਟਰ, ਪ੍ਰਭਜੋਤ ਬਰਾੜ, ਜਸਵਿੰਦਰ ਬਾਜਵਾ ਏਸ ਇੰਸੋਰੈਂਸ , ਗੁਰਦੀਪ ਸਿੱਧੂ, ਉਘੇ ਗਾਇਕ ਤੇਜੀ ਸੰਧੂ, ਰੇਡੀਓ ਹੋਸਟ ਗੁਰਬਾਜ ਬਰਾੜ, ਡਾ ਜਸਵਿੰਦਰ ਦਿਲਾਵਰੀ , ਦੇਸ਼ ਪ੍ਰਦੇਸ਼ ਟਾਈਮ ਅਖਬਾਰ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਨੈਬ ਚਾਹਲ, ਨਵਲਪ੍ਰੀਤ ਰੰਗੀ, ਕੁਲਦੀਪ ਸਿੰਘ ਸੇਖੋਂ ਸਮੇਤ ਹੋਰ ਕਈ ਸਨਮਾਨਿਤ ਵਿਅਕਤੀ ਵੀ ਹਾਜ਼ਰ ਸਨ। ਪੰਜਾਬ ਦੇ ਜਿਲਾ ਫਰੀਦਕੋਟ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਜੋ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਦਾ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ। ਇਸ ਦੌਰਾਨ ਬੱਬੂ ਬਰਾੜ ਵਲੋਂ ਆਪਣੇ ਸਵਰਗੀ ਪਿਤਾ ਤੇ ਸਿੱਖਿਆ ਮੰਤਰੀ ਰਹੇ ਸ ਅਵਤਾਰ ਸਿੰਘ ਬਰਾੜ ਦੀ ਜੀਵਨੀ ਪੁਸਤਕ ਵੀ ਪ੍ਰਮੁੱਖ ਹਸਤੀਆਂ ਨੂੰ ਭੇਟ ਕੀਤੀ ਗਈ। ਇਸ ਸਮਾਗਮ ਦੀ ਜੀਕੇਐਮ ਮੀਡੀਆ ਦੇ ਜਰਨੈਲ ਸਿੰਘ ਖੰਡੋਲੀ ਵਲੋਂ ਲਾਈਵ ਕਵਰੇਜ ਕੀਤੀ ਗਈ।
Comments