
ਫ਼ਿਰੋਜ਼ਪੁਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਦੀ ਲਾਈਫ ਲਾਈਨ ਸਮਝੀ ਜਾਂਦੀ ਫਿਰੋਜ਼ਪੁਰ ਫੀਡਰ ਨਹਿਰ ਦੀ ਰੀਲਾਈਨਿੰਗ ਦਾ ਉਦਘਾਟਨ ਕੀਤਾ। ਇਸ ਰੀਲਾਈਨਿੰਗ ਨਾਲ ਸਰਹਿੰਦ ਫੀਡਰ ਦੀ ਸਮਰੱਥਾ ਵਧੇਗੀ ਤੇ ਪਾਣੀ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮਾਲਵੇ ਦੇ ਅੰਨਦਾਤਿਆਂ ਲਈ ਇੱਕ ਇਤਿਹਾਸਕ ਅਤੇ ਖੁਸ਼ੀਆਂ ਭਰਿਆ ਦਿਨ ਹੈ। ਪਿਛਲੇ 74 ਸਾਲਾਂ ਤੋਂ ਅਣਗੌਲੀ ‘ਫਿਰੋਜ਼ਪੁਰ ਫੀਡਰ ਨਹਿਰ’ ਦੀ ਰੀਲਾਈਨਿੰਗ ਦੇ ਪਹਿਲੇ ਫੇਜ਼ ਦਾ ਅੱਜ ਉਦਘਾਟਨ ਕਰਨ ਜਾ ਰਹੇ ਹਾਂ। ਸਾਡੇ ਇੰਜੀਨੀਅਰਾਂ ਅਤੇ ਕਾਮਿਆਂ ਨੇ ‘War Mode’ ਵਿੱਚ ਕੰਮ ਕਰਦਿਆਂ ਮਹਿਜ਼ 35 ਦਿਨਾਂ ‘ਚ ₹180 ਕਰੋੜ ਦੀ ਲਾਗਤ ਨਾਲ ਇਹ ਕੰਮ ਮੁਕੰਮਲ ਕੀਤਾ ਹੈ।
ਇਸ ਨਾਲ ਨਾ ਸਿਰਫ਼ ਨਹਿਰ ਦੀ ਸਮਰੱਥਾ ਵਧੀ ਹੈ, ਸਗੋਂ ਹੁਣ ਸਾਡੇ ਸਰਹੱਦੀ ਇਲਾਕਿਆਂ (ਖਾਸ ਕਰਕੇ ਫਾਜ਼ਿਲਕਾ ਅਤੇ ਜਲਾਲਾਬਾਦ) ਨੂੰ ਫ਼ਸਲਾਂ ਲਈ ਸਾਫ਼ ਪਾਣੀ ਮਿਲੇਗਾ। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾਉਣ ਲਈ ਅਸੀਂ ਵਚਨਬੱਧ ਹਾਂ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਫਿਰੋਜ਼ਪੁਰ ਫੀਡਰ ਵੱਲ ਕੋਈ ਧਿਆਨ ਨਹੀਂ ਦਿੱਤਾ। ਅਸੀਂ ਪਹਿਲੀ ਮੀਟਿੰਗ ਵਿੱਚ ਹੀ ਫ਼ੈਸਲਾ ਲੈ ਕੇ ਇਸ ਦਾ ਨਕਸ਼ਾ ਤਿਆਰ ਕੀਤਾ। ਇਹ ਓਹੀ ਕਰ ਸਕਦਾ ਜੋ ਆਪ ਖੇਤਾਂ ‘ਚ ਜਾਂਦਾ ਹੋਵੇ, ਪਹਾੜਾਂ ਵਾਲੇ ਸਕੂਲਾਂ ਵਿੱਚ ਪੜ੍ਹਨ ਵਾਲਿਆਂ ਨੂੰ ਇਸ ਬਾਰੇ ਕੀ ਪਤਾ।

Comments