• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Tuesday March 31, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

‘ਇਹ ਦੇਸ਼ ਕਿਸੇ ਦੀ ਜਾਗੀਰ ਨਹੀਂ’- ਭਗਵੰਤ ਮਾਨ

https://www.surreynewsbc.com/wp-content/uploads/2024/05/751B5258-C6F7-4D2C-B4AC-FE96CF556AB8.jpeg
Staff Report
May 15, 2024 10:12pm

ਖਡੂਰ ਸਾਹਿਬ – “ਇਹ ਦੇਸ਼ ਕਿਸੇ ਦੀ ਜਗੀਰ ਨਹੀਂ ਹੈ, ਇਹ ਮੁਲਕ ਆਜ਼ਾਦ ਕਰਾਉਣ ਲਈ ਨੱਬੇ ਫੀਸਦੀ ਕੁਰਬਾਨੀੱਆਂ ਪੰਜਾਬੀਆਂ ਨੇ ਦਿੱਤੀਆਂ ਹਨ । ਇਹ ਦੇਸ਼ ਸਾਡੇ ਬਜ਼ੁਰਗਾਂ,ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ,ਸਰਾਭਿਆਂ ਤੇ ਗਦਰੀ ਬਾਬਿਆਂ ਦਾ ਹੈ ,ਇਹ ਦੇਸ਼ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਹੈ, ਅਸੀਂ ਇਸ ਮੁਲਕ ਨੂੰ ਟੁੱਟਣ ਨਹੀਂ ਦੇਣਾ ਬਲਕਿ ਹੋਰ ਵਧੀਆ ਬਣਾਉਣਾ ਹੈ। ਅਸੀਂ ਪੰਜਾਬ ਨੂੰ ਨੰਬਰ  ਵੰਨ ਬਣਾਵਾਂਗੇ ਫ਼ਿਰ ਹੀ ਦੇਸ਼ ਨੰਬਰ ਵੰਨ ਬਣੇਗਾ”

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਭਗਵੰਤ ਮਾਨ ਅੱਜ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਲਈ ਪਹੁੰਚੇ ਹੋਏ ਸਨ।ਉਹਨਾਂ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਜੇ ਭਾਜਪਾ ਦੁਬਾਰਾ ਸੱਤਾ ਵਿੱਚ ਆਈ ਤਾਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਲਿਖਿਆ ਸੰਵਿਧਾਨ ਹੀ ਬਦਲ ਦੇਣਗੇ। ਮੋਦੀ ਅਮਰੀਕਾ ਵਾਂਗ ਮੁਲਕ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਹੈ। ਭਾਜਪਾ ਲੋਕਾਂ ਕੋਲੋਂ ਵੋਟਾਂ ਪਾਉਣ ਦਾ ਹੱਕ ਖੋਹਣਾ ਚਾਹੁੰਦੀ ਹੈ ।

ਭਗਵੰਤ ਮਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਦੇ ਭਾਰੀ ਉਤਸ਼ਾਹ ਅਤੇ ਜੋਸ਼ ਨੇ ਸਾਬਤ ਕਰ ਦਿੱਤਾ ਹੈ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਦੇ ਇਨਕਲਾਬੀ ਲੋਕ ਰਿਕਾਰਡ ਤੋੜ ਜਿੱਤ ਦਰਜ ਕਰਕੇ ਇੱਕ ਨਵਾਂ ਇਤਿਹਾਸ ਸਿਰਜਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਭਾਰੀ ਗਿਣਤੀ ‘ਚ ਰੋਡ ਸ਼ੋਅ ‘ਚ ਪਹੁੰਚ ਕੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਦਾ ਮੁੱਲ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਮੋੜਾਂਗੇ।

 

Share

Canada Updates Super Visa Rules, Eases Income Requirements for Families

Get Your Passport in 30 Days — or It’s Free

ਪੰਜਾਬ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News