• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Friday February 13, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਉਡਾਨ ਸ਼ੁਰੂ

https://www.surreynewsbc.com/wp-content/uploads/2024/03/IMG_4488.jpg
STAFF REPORT
March 31, 2024 8:00pm

ਜਲੰਧਰ ਨੇੜੇ ਆਦਮਪੁਰ ਹਵਾਈ ਅੱਡੇ ਤੋਂ ਅੱਜ ਉਡਾਣ ਸੇਵਾ ਸ਼ੁਰੂ ਹੋ ਗਈ ਹੈ। ਕੈਨੇਡਾ ਵਿੱਚ ਰਹਿੰਦੇ ਪਰਵਾਸੀ ਪੰਜਾਬੀ ਇਸ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ। ਏਅਰ ਇੰਡੀਆ ਪਹਿਲਾਂ ਹੀ ਵੈਨਕੂਵਰ ਤੋਂ ਦਿੱਲੀ ਲਈ ਸਿੱਧੀ ਉਡਾਣ ਚਲਾਉਂਦੀ ਹੈ। ਹੁਣ  ਸਟਾਰ ਏਅਰ ਵੱਲੋਂ ਆਦਮਪੁਰ ਤੋਂ ਵਾਇਆ ਨਾਂਦੇੜ ਬੰਗਲੌਰ ਤੱਕ ਉਡਾਨ ਸ਼ੁਰੂ ਕੀਤੀ ਗਈ ਹੈ। ਇਸ ਉਡਾਨ ਦੇ ਸ਼ੁਰੂ ਹੋਣ ਵਿੱਚ ਕਾਫ਼ੀ ਅੜਿੱਕੇ ਖੜੇ ਹੁੰਦੇ ਰਹੇ ਸਨ। ਆਦਮਪੁਰ ਨਾਲ ਸਬੰਧਤ ਵੈਨਕੂਵਰ ਇਲਾਕੇ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਜਤਿੰਦਰ ਸਿੰਘ ਉਰਫ ਜੇ.ਮਿਨਹਾਸ ਵੱਲੋਂ ਭਾਰਤ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲ ਕੇ ਇਹ ਉਡਾਨ ਜਲਦੀ ਸ਼ੁਰੂ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਗਏ ਸਨ। ਇਨ੍ਹਾਂ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਕਰੀਬ ਚਾਰ ਸਾਲਾਂ ਬਾਅਦ ਅੱਜ ਬਾਅਦ ਦੁਪਹਿਰ 1.30 ਵਜੇ  ਜਹਾਜ਼ ਨੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ ’ਤੇ ਰੱਖਿਆ ਗਿਆ ਹੈ। ਉੱਥੇ ਥੋੜ੍ਹੀ ਦੇਰ ਰੁਕਣ ਮਗਰੋਂ ਇਹ ਫਲਾਈਟ ਅੱਗੇ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ। ਦੋਆਬਾ ਇਲਾਕੇ ਦੇ ਪਰਵਾਸੀ ਭਾਰਤੀਆਂ ਨੇ ਇਸ ਉਡਾਣ ਦੇ ਸ਼ੁਰੂ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲੇਗਾ। ਇਹ ਉਡਾਨ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ। ਹੁਣ ਪੰਜਾਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਧਾਰਮਿਕ ਯਾਤਰਾ ਤੇ ਜਾਣ ਵਾਲੇ ਸ਼ਰਧਾਲੂ ਵੀ ਟਰੇਨ ਦੇ ਮੁਕਾਬਲੇ ਘੱਟ ਸਮੇਂ ਵਿੱਚ ਮੰਜਲ ਤੇ ਪਹੁੰਚ ਸਕਣਗੇ।

Share

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

ਬੀ.ਸੀ. ਵਿੱਚ ਗੋਲੀਬਾਰੀ, ਕੈਨੇਡਾ ਭਰ ਵਿੱਚ ਸੋਗ ਦੀ ਲਹਿਰ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News