• thumbnail_1200-x-340-1-1.jpg
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday August 2, 2025
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business

ਤਰਕਸ਼ੀਲ ਮੇਲੇ ਵਿੱਚ ਨਾਟਕ ‘ਦੋ ਰੋਟੀਆਂ’ ਦੀ ਸਫ਼ਲ ਪੇਸ਼ਕਾਰੀ!

https://www.surreynewsbc.com/wp-content/uploads/2025/07/IMG_1628.jpeg
ਸਟਾਫ਼ ਰਿਪੋਰਟ
July 30, 2025 9:25am

ਲੋਕਾਂ ਨੂੰ ਹਸਾਉਂਦਾ, ਰਵਾਉਂਦਾ, ਸੋਚੀਂ ਪਾ ਗਿਆ ਤਰਕਸ਼ੀਲ ਮੇਲਾ 

ਸਰੀ – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਰਵਾਇਆ ਗਿਆ ਸਲਾਨਾ ਤਰਕਸ਼ੀਲ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ । ਤਰਕਸ਼ੀਲ ਆਗੂ ਪਰਮਜੀਤ ਸਿੱਧੂ ਨੇ ਦੱਸਿਆ ਕਿ 3 ਘੰਟੇ ਲਗਾਤਾਰ ਚੱਲੇ ਪ੍ਰੋਗਰਾਮ ਵਿੱਚ ਬੁਲਾਰਿਆਂ ਅਤੇ ਨਾਟਕ “ਦੋ ਰੋਟੀਆਂ” ਦੇ ਪਾਤਰਾਂ ਨੇ ਲੋਕਾਂ ਨੂੰ ਸੋਚਾਂ ਵਿੱਚ ਡੋਬੀ ਰਖਿਆ। ਪ੍ਰੋਗਰਾਮ ਦੀ ਸ਼ੁਰੂਆਤ ਜਸਵਿੰਦਰ ਹੇਅਰ ਪ੍ਰਧਾਨ ਸਰ੍ਹੀ ਯੂਨਿਟ ਨੇ ਆਏ ਦਰਸ਼ਕਾਂ  ਅਤੇ ਪ੍ਰੋਗਰਾਮ ਦੀ ਆਰਥਿਕ ਮਦਦ ਕਰਨ ਵਾਲੇ ਸਪੋਂਸਰਜ਼ ਦਾ ਧੰਨਵਾਦ ਕੀਤਾ।  ਉਨ੍ਹਾਂ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਕੌਮੀ ਸਰਪ੍ਰਸਤ ਅਵਤਾਰ ਬਾਈ ਜੀ ਦੀਆਂ ਘਾਲਣਾਵਾਂ ਨੂੰ ਸਿਜਦਾ ਕੀਤਾ।  ਸਟੇਜ ਨਿਰਮਲ ਕਿੰਗਰਾ ਨੂੰ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਆਤਮਾ ਅਤੇ ਰੱਬ ਆਦਿ ਦੀ ਹੋਂਦ ਦੀ ਧਾਰਨਾ ਨੂੰ ਮਿਸਾਲਾਂ ਦੇ ਕੇ  ਰੱਦ ਕੀਤਾ।  ਇੰਜ: ਪਿਆਰਾ ਸਿੰਘ ਚਾਹਲ ਅਤੇ ਮਾਸਟਰ ਮਨਜੀਤ ਮੱਲ੍ਹਾ ਦੀਆਂ ਸੁਰੀਲੀਆਂ ਅਵਾਜ਼ਾਂ ਵਿਚੋਂ ਨਿਕਲੇ ਲੋਕ ਹਿਤਾਂ ਦੇ ਗੀਤਾਂ ਨੇ ਸਰੋਤਿਆਂ ਨੂੰ ਮੰਤਰਮੁਗਧ ਕਰੀ ਰਖਿਆ।  ਡਾ: ਸੁਖਦੇਵ ਮਾਨ (ਪ੍ਰਧਾਨ ਤਰਕਸ਼ੀਲ ਸੁਸਾਇਟੀ ਯੂਨਿਟ ਐਬਸਫੋਰਡ) ਨੇ  ਇਨਕਲਾਬੀ ਲਹਿਰ ਦਾ ਹਵਾਲਾ ਦਿੰਦਿਆਂ ਡਾ: ਬਲਜਿੰਦਰ ਸੇਖੋਂ (ਕੌਮੀ ਤਰਕਸ਼ੀਲ ਆਗੂ) ਦੇ ਅਚਾਨਕ ਸਦੀਵੀ ਵਿਛੋੜੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ।  ਅਵਤਾਰ ਬਾਈ ਜੀ ਨੇ ਆਪਣੇ ਸੰਬੋਧਨ ਦੌਰਾਨ ਸਭ ਦਾ ਧੰਨਵਾਦ ਕਰਦਿਆਂ ਲੁਕਾਈ ਨੂੰ ਵਹਿਮਾਂ, ਭਰਮਾਂ ਸਮੇਤ ਹਰ ਕਿਸਮ ਦੀ ਲੁੱਟ ਦੇ ਖਿਲਾਫ ਅੱਖਾਂ ਖੋਲ੍ਹਕੇ ਰੱਖਣ ਅਤੇ ਮੱਥੇ ਸੋਚਣ ਲਈ ਵਰਤਣ ਦੀ ਅਪੀਲ ਕੀਤੀ ਅਤੇ ਲਗਾਤਾਰ ਬਿਮਾਰ ਰਹਿਣ ਕਰਕੇ ਆਈ ਸਰੀਰਕ ਕਮਜ਼ੋਰੀ ਦੇ ਬਾਵਜ਼ੂਦ ਵੀ ਪੂਰੀ ਤਨਦੇਹੀ ਨਾਲ ਸਰਗਰਮ ਭੂਮਿਕਾ ਨਿਭਾਉਂਦੇ ਹੋਇਆਂ ਸਿੱਧ ਕਰ ਦਿਖਾਇਆ ਕਿ ਜਦੋਂ ਤੱਕ ਸਾਡੇ ਦਿਮਾਗ ਵਿਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਓਦੋਂ ਤੱਕ ਇਨਸਾਨ ਬੁੱਢਾ ਨਹੀਂ ਹੁੰਦਾ।  ਉਨ੍ਹਾਂ ਉਘੇ ਸ਼ਾਇਰ ਕਵਿੰਦਰ ਚਾਂਦ ਦੀ ਸ਼ਾਇਰੀ ਦੇ ਇਸ ਸ਼ੇਅਰ ਨਾਲ ਆਪਣੀ ਗੱਲ ਖਤਮ ਕੀਤੀ ਕਿ “ਓ ਸ਼ਾਇਰੋ, ਕਲਮਕਾਰੋ ਤੇ ਅਦਾਕਾਰੋ,  ਬੋਲੋ ਹੁਣ ਬੋਲਣ ਦਾ ਸਮਾਂ ਹੈ “ ਪ੍ਰੋਗਰਾਮ ਦੇ ਮੁਖ ਬੁਲਾਰੇ, ਪ੍ਰਸਿੱਧ ਖੇਤੀ ਬਾੜੀ – ਅਰਥ ਸ਼ਾਸ਼ਤਰੀ ਡਾ: ਅਮਰਜੀਤ ਸਿੰਘ ਭੁੱਲਰ ਨੇ ਧਰਮਾਂ ਦੀ ਆਪਸੀ ਨਫਰਤ ਚੋਂ ਉਪਜੇ ਸਿੱਟਿਆਂ ਤੇ ਇਸ ਕਾਰਨ ਬੀਤੇ ਸਮਿਆਂ ਵਿੱਚ ਵਿਰੋਧੀ ਧਰਮਾਂ ਦੇ ਕਤਲੇਆਮ ਦੀਆਂ ਉਦਾਹਰਨਾਂ ਦਿੰਦਿਆਂ ਆਮ ਲੋਕਾਂ ਨੂੰ ਵਿਗਿਆਨਿਕ ਸੋਚ ਅਪਨਾਉਣ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਆਰਥਿਕ ਬਰਾਬਰੀ ਹੀ ਮਨੁੱਖ ਨੂੰ ਮੁਕਤੀ ਦੁਆ ਸਕਦੀ ਹੈ।    

     ਨਾਟਕ ਦੋ ਰੋਟੀਆਂ ਦੀ ਪਟਕਥਾ ਅਤੇ ਮੰਚਨ ਐਨੇ ਕਮਾਲ ਦਾ ਸੀ ਲੋਕ ਕਦੇ ਰੋਂਦੇ ਤੇ ਕਦੇ ਤਾੜੀਆਂ ਮਾਰਨੋ ਨਾ ਰਹਿ ਸਕਦੇ, ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਡਾ: ਸੁਰਿੰਦਰ ਸ਼ਰਮਾ ਵੱਲੋਂ ਲਿਖਿਆ ਤੇ ਨਿਰਦੇਸ਼ਤ ਕੀਤਾ ਗਿਆ ਸੀ।  ਨਾਟਕ ਕਦੇ ਪੰਜਾਬ ਛੱਡ ਵਿਦੇਸ਼ ਆਉਣ ਦੀ ਮਜ਼ਬੂਰੀ, ਕਦੇ ਲਾਲਸਾ ਦੀ ਬਾਤ ਪਾਉਂਦਾ, ਕਦੇ ਵਿਦੇਸ਼ ਆ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰ ਸਕਣ ਅਤੇ ਨਸ਼ਿਆਂ ਦਾ ਸਹਾਰਾ ਲੈਂਦੇ ਮੁੰਡੇ,  ਕੁੜੀਆਂ ਦੇ ਮਾਨਸਿਕ, ਸਰੀਰਕ ਸੋਸ਼ਣ ਹੁੰਦੇ ਦਿਖਾਉਂਦਾ ਹੋਇਆ ਲੋਕਾਂ ਦੇ ਗੱਚ ਭਰਨ ਲਾ ਦਿੰਦਾ, ਕਦੇ ਦੋ ਰੋਟੀਆਂ ਖਾਤਰ ਸਮਾਜਿਕ ਸਬੰਧਾਂ ਨੂੰ ਕੱਚੇ  ਧਾਗੇ ਵਾਂਗ ਟੁੱਟਦੇ ਦਿਖਾਉਂਦਾ, ਸਮਾਜਿਕ ਦੁਸ਼ਵਾਰੀਆਂ ਦਾ ਸੰਤਾਪ ਝੱਲਦੇ ਪਾਤਰਾਂ ਦੀ ਮਾਨਸਿਕ ਦਸ਼ਾ ਲੋਕਾਂ ਨੇ ਪੂਰੇ ਨਾਟਕ ਦੁਰਾਨ ਖੁਦ ਝੱਲੀ। ਨਾਟਕ ਅਦਾਕਾਰਾ ਸਿਮਰਨ, ਬੀਰ ਬਟਾਲਵੀ, ਅਮਰਦੀਪ ਸਿੱਧੂ, ਬਲਵਿੰਦਰ ਕੌਰ ਗਰੇਵਾਲ, ਰਵੀ ਲੰਗਾਹ, ਗੁਰਮੇਲ ਗਿੱਲ, ਨਵਲਪ੍ਰੀਤ ਰੰਗੀ ਅਤੇ ਪ੍ਰਿੰਸ ਗੋਸਵਾਮੀ ਨੇ ਆਪਣੀ ਕਲਾ ਰਾਹੀਂ ਨਾਟਕ ਨੂੰ ਚਾਰ ਚੰਨ ਲਾ ਦਿੱਤੇ।  ਡਾ: ਨਵਦੀਪ ਬਰਾੜ ਤੇ ਤਾਰਿਸ਼ ਨੇ ਲਾਈਟ ਅਤੇ ਮਿਊਜ਼ਿਕ ਤੇ ਸਾਥ ਦੇਕੇ ਵੱਡਮੁੱਲਾ ਯੋਗਦਾਨ ਦਿੱਤਾ। ਪ੍ਰਿੰਸ  ਗੋਸਵਾਮੀ ਦਾ ਪਾਗਲ ਵਾਲਾ ਰੋਲ ਸਾਡੇ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਅੰਗਾਤਮਿਕ ਚੋਟ ਸੀ ਜਿਸਨੂੰ ਵੀ ਬਹੁਤ ਸਲਾਹਿਆ ਗਿਆ। ਸੁਸਾਇਟੀ ਵਾਅਦਾ ਕਰਦੀ ਹੈ ਕਿ ਭਵਿੱਖ ਵਿਚ ਵੀ ਲੋਕਾਂ ਦੇ ਮਸਲਿਆਂ ਨਾਲ ਸਬੰਧਤ ਅਤੇ ਸੋਚ ਬਦਲਣ ਦੇ ਅਜਿਹੇ ਉਪਰਾਲੇ ਜਾਰੀ ਰਖੇਗੀ ।

Share

Missing Person Alert – Help Locate Nishan

Witnesses Sought in Fatal Surrey Collision: SPS Appeals for Video Footage

ਸਰੀ ਵਿੱਚ ਲੱਗਿਆ ਮੇਲਾ ਗਦਰੀ ਬਾਬਿਆਂ ਦਾ

Reader Interactions

Comments

No Comments

Leave a comment

NOTE: Surrey News welcomes your opinions and comments. We do not allow personal attacks, offensive language or unsubstantiated allegations. We reserve the right to edit comments for length, style, legality and taste and reproduce them in print, electronic or otherwise. For further information, please contact the editor or publisher, or see our Terms and Conditions.

Cancel reply

Your email address will not be published. Required fields are marked *

Primary Sidebar

  • 5C46EDE0-D244-4F1B-9014-BB83A2FC590E.jpeg
  • Beniwal-Law.jpg
  • 667F0AC8-6655-4EEE-B3A2-624E4A4C7527.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • PHOTO-2024-04-03-06-43-53.jpg
  • c29fdc21-3846-4fbe-a40f-2e5aadc634ed.jpeg
  • IMG_1514.jpeg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News