
ਮੋਹਾਲੀ- ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਂਬੂਲੈਸਾਂ ਦਾ ਕਾਫ਼ਲਾ ਰਵਾਨਾ ਕਰ ਦਿੱਤਾ ਹੈ । ਸਿਹਤ ਸਹੂਲਤਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਇੱਕ ਵੱਡੇ ਉਪਰਾਲੇ ਵਜੋਂ, ਮਾਨ ਸਰਕਾਰ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਹਾਲੀ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਇਲਾਕੇ ਦੀਆਂ ਹੋਰ ਸਨਮਾਨਿਤ ਹਸਤੀਆਂ ਦੀ ਹਾਜ਼ਰੀ ਵਿੱਚ ‘ਸੇਵਕ ਰਥ’ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਐਂਬੂਲੈਂਸਾਂ ਸਿਹਤ ਦੀ ਜਾਂਚ ਲਈ ਸਾਰੀਆਂ ਸੁਵਿਧਾਵਾਂ ਨਾਲ਼ ਲੈਸ ਹਨ ਜੋ ਉਹਨਾਂ ਇਲਾਕਿਆਂ ‘ਚ ਲਾਭਦਾਇਕ ਸਾਬਤ ਹੋਣਗੀਆਂ।
