• Squamish-Canyon-compressed.png
  • Skip to primary navigation
  • Skip to main content
  • Skip to primary sidebar
  • Skip to footer
  • About Us
  • Send News & Press Releases
  • Contact
  • Advertise
  • News Alerts
Surrey News

Surrey News

Saturday February 14, 2026
  • Home
  • Surrey
  • BC/Canada
  • ਪੰਜਾਬੀ
  • Immigration
  • Punjab/India
  • Business
  • ef5733aa-ed1a-489f-81ab-ee4eef05836e.jpeg

ਕੈਨੇਡਾ ਵਿੱਚ ਇੱਕ ਹੋਰ ਪੰਜਾਬਣ ਕਤਲ ! ਪਤੀ ਗ੍ਰਿਫ਼ਤਾਰ

staff report
March 17, 2024 5:23pm

ਕੈਨੇਡਾ ਦੇ ਬੀ.ਸੀ. ਸੂਬੇ ਦੇ ਸ਼ਹਿਰ ਐਬਟਸਫੋਰਡ ਵਿੱਚ ਇੱਕ ਪੰਜਾਹ ਸਾਲ ਦੇ ਆਦਮੀ ਵੱਲੋਂ ਇੱਕ ਚਾਲੀ ਕੁ ਸਾਲ ਦੀ ਔਰਤ ਦਾ ਕਤਲ ਕਰਨ ਦੀ ਖਬਰ ਹੈ ।

ਪੁਲਸ ਨੂੰ ਲੰਘੇ ਸ਼ੁੱਕਰਵਾਰ ਰਾਤ ਦੇ ਤਕਰੀਬਨ ਗਿਆਰਾਂ ਵਜੇ ਮੌਕੇ ਤੇ ਬੁਲਾਇਆ ਗਿਆ ਸੀ । ਘਟਨਾ ਸ਼ਹਿਰ ਦੇ ਵੈਗਨਰ ਡਰਾਈਵ ਦੇ ਚੌਂਤੀ ਸੌ ਬਲਾਕ ਇਲਾਕੇ ਵਿੱਚ ਬਣੇ ਇੱਕ ਘਰ ਵਿੱਚ ਵਾਪਰੀ ।ਮੌਕੇ ਤੇ ਪਹੁੰਚੇ ਪੈਰਾਮੈਡਿਕਸ ਵੱਲੋਂ ਬਚਾਉਣ ਦੇ ਯਤਨ ਕਰਨ ਦੇ ਬਾਵਜੂਦ ਚਾਕੂ ਮਾਰ ਕੇ ਜ਼ਖਮੀ ਕੀਤੀ ਗਈ ਬਲਵਿੰਦਰ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ ।

ਪੰਜਾਬ ਦੇ ਸ਼ਹਿਰ ਜਗਰਾਂਉ ਨੇੜਲੇ ਪਿੰਡ ਮੱਲ੍ਹਾ ਦੀ ਰਹਿਣ ਵਾਲੀ ਪੀੜ੍ਹਤ ਔਰਤ ਬਲਵਿੰਦਰ ਕੌਰ ਦੋ ਸਾਲ ਪਹਿਲਾਂ ਵਿਜ਼ਟਰ ਵੀਜ਼ੇ ਤੇ ਕੈਨੇਡਾ ਆਪਣੀ ਧੀ ਕੋਲ ਮਿਲਣ ਆਈ ਸੀ । ਉਹ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਸੀ । ਬਲਵਿੰਦਰ ਕੌਰ ਦੇ ਪਿਤਾ ਹਿੰਮਤ ਸਿੰਘ ਦਾ ਕਹਿਣਾ ਹੈ ਕਿ ਉਹ ਚਾਰ ਧੀਆਂ ਦਾ ਬਾਪ ਹੈ ਅਤੇ ਉਸਨੇ ਹੀ ਆਪਣੀ ਦੋਹਤੀ ਹਰਨੂਰਪ੍ਰੀਤ ਕੌਰ ਨੂੰ ਪੈਸੇ ਖਰਚ ਕਰਕੇ ਕੈਨੇਡਾ ਪੜ੍ਹਨ ਲਈ ਭੇਜਿਆ ਸੀ।

ਹਿੰਮਤ ਸਿੰਘ ਮੁਤਾਬਕ ਉਸਦਾ ਜਵਾਈ ਵੀ ਆਪਣੀ ਪਤਨੀ ਅਤੇ ਧੀ ਕੋਲ ਜਾਣ ਲਈ ਕਾਹਲ਼ਾ ਸੀ । ਉਸਦੇ ਵਾਰ-ਵਾਰ ਫ਼ੋਨ ਕਰਨ ਤੇ ਹਰਨੂਰਪ੍ਰੀਤ ਨੇ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਵੀ ਆਪਣੇ ਕੋਲ ਕੈਨੇਡਾ ਬੁਲਾ ਲਿਆ ਸੀ।

ਮਹਿਜ਼ ਪੰਜ ਦਿਨ ਪਹਿਲਾਂ ਹੀ ਕੈਨੇਡਾ ਪਹੁੰਚੇ ਜਗਪ੍ਰੀਤ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੱਲ੍ਹਾ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਕਥਿਤ ਕਾਤਲ ਜਗਪ੍ਰੀਤ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।ਪੀੜ੍ਹਤ ਔਰਤ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਬਲਵਿੰਦਰ ਕੌਰ ਦੀ ਲਾਸ਼ ਭਾਰਤ ਲਿਆਉਣ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ।
Share

ਸਿਟੀ ਕੌਂਸਲ ਚੋਣਾਂ ਲਈ ਕੰਜਰਵੇਟਿਵ ਪਾਰਟੀ ਆਫ ਸਰੀ ਵੱਲੋਂ ਆਪਣੇ 6 ਉਮੀਦਵਾਰਾਂ ਦਾ ਐਲਾਨ

“ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ”- ਮਨਦੀਪ ਧਾਲੀਵਾਲ

ਮਨੁੱਖੀ ਹੱਕਾਂ ਦੇ ਮਹਾਨ ਯੋਧੇ : ‘ਲੋਕ ਨਾਇਕ’ ਜਸਟਿਸ ਅਜੀਤ ਸਿੰਘ ਬੈਂਸ

Reader Interactions

Primary Sidebar

  • Beniwal-Law.jpg
  • c243aad3-a8bf-41fc-89d5-6a496fd70a8a.jpeg
  • PHOTO-2024-04-08-08-11-13.jpg
  • 63616d93-836f-432a-a825-c9114a911af8.jpg
  • ARTLINE-.jpg
  • india-book-world.jpg

Footer

  • About Us
  • Advertise
  • Privacy
  • Terms & Conditions
Top Copyright ©2024 Surrey News. All Rights Reserved Surrey News